rajasthanpunjabiassociation@gmail.com
+91 94136 52646
-ਰਾਜਸਥਾਨ ਪੰਜਾਬੀ ਐਸੋਸੀਏਸ਼ਨ (ਸੰ.) ਵੱਲੋਂ ਆਪ ਜੀ ਦਾ ਤਹਿ ਦਿਲੋਂ ਸਵਾਗਤ ਹੈ-
National Seminar (December 2025)
06 ਦਸੰਬਰ 2025 ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਰਾਜਸਥਾਨ ਪੰਜਾਬੀ ਐਸੋਸੀਏਸ਼ਨ ਦੇ ਸਾਂਝੇ ਉੱਦਮ ਨਾਲ ਗੁਰੂ ਹਰਗੋਬਿੰਦ ਸਾਹਿਬ ਪੀ.ਜੀ. ਕਾਲਜ, ਸੀ.ਸੀ. ਹੈੱਡ ਵਿਖੇ “ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ – ਭਾਰਤੀ ਪਰਿਪੇਖ” ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਅਕਾਦਮਿਕ ਮੰਚ ‘ਤੇ ਦੇਸ਼ ਭਰ ਤੋਂ ਆਏ ਵਿਦਵਾਨਾਂ, ਖੋਜਕਰਤਾਵਾਂ ਅਤੇ ਅਧਿਆਪਕਾਂ ਨੇ ਭਾਸ਼ਾਈ ਚੁਣੌਤੀਆਂ, ਨਵੀਂ ਸਿੱਖਿਆ ਨੀਤੀ ਅਤੇ ਸੱਭਿਆਚਾਰਕ ਪਰਿਵਰਤਨਾਂ ‘ਤੇ ਗਹਿਰਾਈ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਨਾਲ ਵਿਚਾਰ-ਵਟਾਂਦਰਾ ਕੀਤਾ।

On 06 December 2025, a National Seminar on “Punjabi Language, Literature and Culture – Indian Perspective” was jointly organized by Punjabi Sahit Academy, Ludhiana and Rajasthan Punjabi Association at Guru Hargobind Sahib P.G. College, C.C. Head. Eminent scholars, researchers, and academicians from across the country deliberated with analytical and academic rigor on linguistic challenges, the New Education Policy, and cultural transformations.

Symposium (November 2025)
08 ਨਵੰਬਰ 2025 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਅਕਾਦਮਿਕ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਵਾਨਾਂ ਨੇ ਗੁਰੂ ਸਾਹਿਬ ਦੀ ਬਾਣੀ, ਜੀਵਨ ਦਰਸ਼ਨ ਅਤੇ ਮਨੁੱਖਤਾ ਲਈ ਉਨ੍ਹਾਂ ਦੇ ਅਮੂਲਕ ਯੋਗਦਾਨ ‘ਤੇ ਪ੍ਰਗਾਢ ਚਰਚਾ ਕੀਤੀ।

On 08 November 2025, an academic seminar was organized to commemorate the 350th martyrdom anniversary of Sri Guru Tegh Bahadur Ji, reflecting upon his teachings and philosophy.

Mother Language Day (February 2025)
21 ਫ਼ਰਵਰੀ 2025 ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਦੇ ਉਪਲਕਸ਼ ਵਿੱਚ ਵਿਦਵਤ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਡਾ. ਸੰਦੀਪ ਸਿੰਘ ਮੁੰਡੇ ਨੇ ਮਾਤ੍ਰਭਾਸ਼ਾ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਪੰਜਾਬੀ ਦੇ ਅਮੀਰ ਵਿਰਸੇ ਨੂੰ ਉਜਾਗਰ ਕੀਤਾ। ਵਿਦਵਾਨਾਂ ਨੇ ਡਿਜ਼ੀਟਲ ਯੁੱਗ ਦੀਆਂ ਚੁਣੌਤੀਆਂ ‘ਤੇ ਵਿਚਾਰ ਸਾਂਝੇ ਕੀਤੇ।

On 21 February 2025, a seminar was organized on International Mother Language Day. Dr. Sandeep Singh Munday highlighted the significance of mother tongue and the role of younger generations in language preservation.

National Seminar (2024)
11 ਮਾਰਚ 2024 ਨੂੰ “ਭਾਸ਼ਾ, ਸਾਹਿਤ ਅਤੇ ਸਭਿਆਚਾਰ: ਮਸਨੂਈ ਲਿਆਕਤ ਦੇ ਪ੍ਰਸੰਗ ਵਿੱਚ” ਵਿਸ਼ੇ ‘ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵਿਦਵਾਨਾਂ ਨੇ ਮਸਨੂਈ ਲਿਆਕਤ (AI) ਦੇ ਯੁੱਗ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਭਵਿੱਖ, ਸੰਭਾਵਨਾਵਾਂ ਅਤੇ ਚੁਣੌਤੀਆਂ ‘ਤੇ ਵਿਸਤ੍ਰਿਤ ਅਕਾਦਮਿਕ ਵਿਚਾਰ ਪ੍ਰਗਟ ਕੀਤੇ।

On 11 March 2024, a one-day National Seminar on "Language, Literature and Culture in the Context of Artificial Intelligence" was organized. Scholars discussed the future prospects and challenges of Punjabi literature in the AI era.

National Conference (2022)
23 ਮਾਰਚ 2022 ਨੂੰ “ਮਨੁੱਖੀ ਵਿਚਾਰਧਾਰਾ ਅਤੇ ਸਭਿਆਚਾਰ” ਵਿਸ਼ੇ ‘ਤੇ ਰਾਸ਼ਟਰੀ ਕਾਨਫਰੰਸ ਆਯੋਜਿਤ ਕੀਤੀ ਗਈ, ਜੋ 23 ਮਾਰਚ 1931 ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਸੀ। ਇਸ ਮੌਕੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ਵਿੱਚ ਵਿਦਵਾਨਾਂ ਵੱਲੋਂ ਮਨੁੱਖੀ ਮੁੱਲਾਂ, ਸਮਾਜਿਕ ਨਿਆਂ ਅਤੇ ਵਿਚਾਰਧਾਰਕ ਪ੍ਰਵਾਹਾਂ ‘ਤੇ ਗੰਭੀਰ ਅਕਾਦਮਿਕ ਚਰਚਾ ਕੀਤੀ ਗਈ।

On 23 March 2022, a National Conference on "Human Thought and Culture" was organized, dedicated to the martyrs of 23 March 1931. Scholars paid tribute to Bhagat Singh, Sukhdev, and Rajguru while discussing social justice and human values.

International Conference (2019)
29 ਜਨਵਰੀ 2019 ਨੂੰ “ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ: ਚਿੰਤਨ ਅਤੇ ਮੁਲਾਂਕਣ” ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਆਏ ਵਿਦਵਾਨਾਂ ਨੇ ਖੋਜ ਪੱਤਰ ਪੇਸ਼ ਕਰਦਿਆਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਦਰਸ਼ਨਿਕ, ਸਮਾਜਿਕ ਅਤੇ ਆਧਿਆਤਮਿਕ ਪੱਖਾਂ ਦਾ ਗਹਿਰਾਈ ਨਾਲ ਵਿਸ਼ਲੇਸ਼ਣ ਕੀਤਾ।

On 29 January 2019, an International Conference on "Philosophy of Sri Guru Nanak Dev Ji: Reflection and Evaluation" was organized. Scholars from India and abroad presented research papers examining the spiritual dimensions of Guru Nanak Dev Ji’s teachings.

National Conference (2018)
30 ਜਨਵਰੀ 2018 ਨੂੰ ਰਾਜਸਥਾਨ ਪੰਜਾਬੀ ਐਸੋਸੀਏਸ਼ਨ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਪੀ.ਜੀ. ਕਾਲਜ ਵਿਖੇ “ਆਧੁਨਿਕ ਪਰਿਸਥਿਤੀਆਂ ਦਾ ਪੰਜਾਬੀ ਮੁੱਲਾਂ, ਭਾਸ਼ਾ ਅਤੇ ਸਭਿਆਚਾਰ ‘ਤੇ ਪ੍ਰਭਾਵ” ਵਿਸ਼ੇ ‘ਤੇ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਅਕਾਦਮਿਕ ਸਮਾਗਮ ਵਿੱਚ ਦੇਸ਼ ਦੇ ਪ੍ਰਮੁੱਖ ਵਿਦਵਾਨਾਂ, ਅਧਿਆਪਕਾਂ ਅਤੇ ਵਿਸ਼ੇਸ਼ ਅਤਿਥੀਆਂ ਨੇ ਭਾਗ ਲੈਂਦਿਆਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਇਤਿਹਾਸਕ ਵਿਕਾਸ, ਸਮਕਾਲੀ ਪ੍ਰਸੰਗਿਕਤਾ ਅਤੇ ਆਧੁਨਿਕ ਚੁਣੌਤੀਆਂ ‘ਤੇ ਗੰਭੀਰ ਅਤੇ ਤਰਕਸੰਗਤ ਵਿਚਾਰ-ਵਟਾਂਦਰਾ ਕੀਤਾ।

On 30 January 2018, the Rajasthan Punjabi Association organized a National Conference at Guru Hargobind Sahib P.G. College on the theme "Impact of Modern Conditions on Punjabi Values, Language and Culture." Eminent scholars and distinguished guests deliberated upon the contemporary relevance and emerging challenges of Punjabi language.

New
Online E-Competition (August 2023)
ਆਜ਼ਾਦੀ ਦੇ 76ਵੇਂ ਵਰ੍ਹੇ ਦੇ ਮੌਕੇ ‘ਤੇ ਰਾਜਸਥਾਨ ਪੰਜਾਬੀ ਭਾਸ਼ਾ ਅਕਾਦਮੀ ਅਤੇ ਰਾਜਸਥਾਨ ਪੰਜਾਬੀ ਐਸੋਸੀਏਸ਼ਨ (ਸੰ.) ਵੱਲੋਂ ਸਾਂਝੇ ਤੌਰ 'ਤੇ ਆਨਲਾਈਨ ਈ-ਮੁਕਾਬਲਾ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਦੇਸ਼ਭਗਤੀ ਅਤੇ ਸੱਭਿਆਚਾਰਕ ਜਾਗਰੂਕਤਾ ਪੈਦਾ ਕਰਨਾ ਸੀ।

In August 2023, On the occasion of the 76th year of Independence, an online e-competition was jointly organized by Rajasthan Punjabi Bhasha Akademi and Rajasthan Punjabi Association (S.). Its main objective was to create patriotism and cultural awareness among the youth.

Azadi Ka Amrit Mahotsav (August 2022)
August 2022 ਵਿੱਚ “ਆਜ਼ਾਦੀ ਦਾ ਅਮ੍ਰਿਤ ਮਹੋਤਸਵ” ਦੇ ਉਪਲਕਸ਼ ਵਿੱਚ ਜਨਰਲ ਨੋਲਿਜ ਈ-ਕੰਪੀਟੀਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।

In August 2022, a General Knowledge E-Competition was organized under “Azadi Ka Amrit Mahotsav” to foster national consciousness.

Guru Gobind Singh Ji Prakash Purab (2021)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਪ੍ਰਤੀਯੋਗਿਤਾ ਕਰਵਾਈ ਗਈ। ਇਸ ਦਾ ਉਦੇਸ਼ ਸਿੱਖ ਇਤਿਹਾਸ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰਨਾ ਸੀ।

In January 2021, an online competition was organized to commemorate the Prakash Purab of Sri Guru Gobind Singh Ji, focusing on ethical values.

Guru Nanak Dev Ji Prakash Purab (2020)
ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਈ-ਕੰਪੀਟੀਸ਼ਨ ਆਯੋਜਿਤ ਕੀਤਾ ਗਿਆ। ਇਸ ਰਾਹੀਂ ਗੁਰੂ ਸਾਹਿਬ ਦੀ ਮਨੁੱਖਤਾ-ਕੇਂਦਰਿਤ ਵਿਚਾਰਧਾਰਾ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।

In December 2020, an Online Competition was organized to celebrate Guru Nanak Dev Ji’s 551th Prakash Purab and his humanitarian philosophy.

Guru Tegh Bahadur Ji (September 2020)
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਨਰਲ ਨੋਲਿਜ ਈ-ਕੰਪੀਟੀਸ਼ਨ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਰਾਹੀਂ ਭਾਗੀਦਾਰਾਂ ਵਿੱਚ ਗੁਰੂ ਸਾਹਿਬ ਦੀ ਮਨੁੱਖਤਾ-ਕੇਂਦਰਿਤ ਵਿਚਾਰਧਾਰਾ, ਆਧਿਆਤਮਿਕ ਸਿੱਖਿਆਵਾਂ ਅਤੇ ਧਾਰਮਿਕ ਆਜ਼ਾਦੀ ਦੇ ਸੰਦੇਸ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਯਤਨ ਕੀਤਾ ਗਿਆ।

In September 2020, An Online General Knowledge E-Competition was organized to commemorate the 400th Prakash Purab of Sri Guru Tegh Bahadur Ji. The activity aimed to create awareness among participants about his humanitarian philosophy, spiritual teachings, and message of religious freedom.